Elk Grove Desi

My sheep listen My voice ਫਰਵਰੀ 22, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ, ਖੁਦ ਨੂੰ ਦੂਜਿਆਂ ਦੀ ਨਿਗਾਹ ਰਾਹੀਂ ਤੱਕਣ ਤੋਂ ਰੋਕੋ ਕਿਓੰਕੇ ਇਸ ਦੇ ਬਹੁਤ ਖਤਰੇ ਹਨ। ਸਭ ਤੋਂ ਪਹਿਲਾ ਖਤਰਾ ਇਹ ਹੈ ਕਿ ਤੁਸੀਂ ਪ੍ਰਤੱਖ ਰੂਪ ਵਿੱਚ ਦੂਜਿਆਂ ਦੀ ਆਪਣੇ ਵਾਰੇ ਸੋਚ ਨੂੰ ਵੱਖਰਾ ਨਹੀਂ ਕਰ ਸਕਦੇ। ਦੂਜੇ ਦੂਸਰਿਆਂ ਦੇ ਪੈਮਾਨੇ ਨਿਜੀ ਹੁੰਦੇ ਹਨ ਅਤੇ ਹਾਲਾਤ ਜਾਂ ਸੋਚ ਦੇ ਬਦਲਣ ਨਾਲ ਬਦਲਦੇ ਹਨ। ਇਸ ਦਾ ਇੱਕ ਬਹੁਤ ਵੱਢਾ ਖਤਰਾ ਹੈ ਕਿ ਇਹ ਤੁਹਾਨੂ ਅਣਜਾਣੇ ਹੀ ਮੂਰਤੀ ਪੂਜਾ ਵਲ ਲੈ ਜਾਂਦੇ ਹਨ ਕਿਓੰਕੇ ਤੁਸੀਂ ਸੰਸਾਰੀ ਮਨੱਖਾਂ ਨੂੰ ਉੱਤਮ ਪੈਮਾਨਾ ਮੰਨ ਲੈਂਦੇ ਹੋ। ਤੁਸੀਂ ਖੁਦ ਨੂੰ ਮੇਰੇ ਰੂਪ ਵਿੱਚ ਢਾਲਣ ਦੀ ਵਿਜਾਇ ਦੁਨੀਆਂ ਦੇ ਲੋਕਾਂ ਦੇ ਰੂਪ ਵਿੱਚ ਢਾਲਦੇ ਹੋ। ਤੁਹਾਡਾ ਇਸ਼ਟ ਮੈ ਨਹੀਂ ਰਹਿੰਦਾ ਪਰ ਦੁਨਿਆਵੀ ਲੋਕ ਹੋ ਜਾਂਦੇ ਹਨ ਜਿਹੜੇ ਤੁਹਾਡੀ ਤਰਾਂ ਹੀ ਅਧੂਰੇ ਹਨ। ਤੁਸੀਂ ਮੇਰੇ ਵਲ ਪਿੱਠ ਕਰ ਲੈਂਦੇ ਹੋ। ਪੁੱਤਰ ਇਸ ਲਈ ਇਹ ਜਰੂਰੀ ਹੈ ਕਿ ਤੁਸੀਂ ਖੁਦ ਨੂੰ ਮੇਰੀ ਨਿਗਾਹ ਰਾਹੀਂ ਤੱਕੋ। ਤੁਹਾਡੇ ਲਈ ਮੇਰੀ ਤੱਕਣੀ ਸਹਜ, ਯਕੀਨੀ ਅਤੇ ਦੋਸ਼ ਰਹਿਤ ਹੈ। ਮੇਰੀਆਂ ਅੱਖਾਂ ਵਿੱਚ ਤੁਹਾਡਾ ਰੂਪ ਮੇਰੇ ਸਦੀਵੀ ਪਿਆਰ ਵਿੱਚ ਸੰਜੋਇਆ ਹੋਇਆ ਹੈ। ਮੇਰੇ ਸੁੰਦਰ ਦਰਸ਼ਣ ਵਿੱਚ ਰਚ ਜਾਓ ਅਤੇ ਮੇਰੀ ਸ਼ਾਂਤੀ ਪ੍ਰਾਪਤ ਕਰਨ ਦੇ ਅਧਿਕਾਰੀ ਹੋ ਜਾਓ। ਮੇਰੇ ਅਨੰਤ ਪਿਆਰ ਦਾ ਹੁੰਗਾਰਾ ਮੇਰੀ ਅਰਾਧਨਾ ਰਾਹੀਂ ਭਰੋ। ਸਦਾ ਸੱਚ ਅਤੇ ਆਤਮਾ ਵਿੱਚ ਮੇਰੀ ਅਰਾਧਨਾ ਕਰੋ। ਪੜੋ: ਇਬਰਾਨੀਆਂ ਨੂੰ 11:6, ਯੁਹੰਨਾ 4:23-24 ਸਾਧੂ ਯਿਸ਼ੁਦਾਸ https://www.facebook.com/sadhuyeshudas "FREE PASTOR COURSES" in Punjabi. languages please Register yourself visiting our website http://punjabichristianfellowship.org www.princeofpeacechurch.info