Guru Ki Wadali Amritsar

ਚੱਲ ਆ ਫਿਰ਼਼਼਼਼਼਼਼ ਨਕਲੀ ਮੁਹੱਬਤ ਦੀ ਸੁਰੂਆਤ ਕਰਦੇ ਹਾਂ ਮੈਂ ਤੇਰੇ ਲਈ ਫੁੱਲ ਲੈ ਕੇ ਆਵਾਂਗਾ ਤੂੰ ਮੈਨੂੰ ਹੱਸਦੀ ਹੋਈ ਮਿਲੀਂ ਮੈਂ ਆਪਣੇ ਕਿਸੇ ਵੀ ਦੁੱਖ ਦੀ ਗੱਲ ਤੇੇਰੇ ਕੋਲ ਨਹੀਂ ਕਰਾਂਗਾ ਤੂੰ ਆਪਣੀ ਹਰ ਪੀੜ ਛੁਪਾ ਲਵੀਂ ਲਫਜ਼ਾਂ ਦੀ ਆਗੋਸ਼ ਵਿੱਚ
............................ ਇੱਥੇ ਨਕਲੀ ਚੀਜ਼ਾਂ ਦਾ ਰਾਜ ਹੈ ਸਾਡੇ ਵਿਆਹਾਂ ਤੋਂ ਸਾਡੇ ਧਿਆਨ ਤੱਕ ਮੈਂ ਉੱਥੇ ਬਹੁਤ ਵਾਰ ਗਿਆ ਵਿਆਹਾਂ ਵਿੱਚ ਨਾਚ ਹੁੰਦੇ ਹਨ ਕੁੜੀਆਂ ਥਿਰਕਦੀਆਂ ਹਨ ਪਰ ਨਾਚ ਵਰਗਾ ਕੁਝ ਨਹੀਂ ਹੁੰਦਾ ਬਹੁਤ ਲੋਕ ਧਿਆਨ ਕਰਦੇ ਹਨ ਕੈਂਪ ਵਿੱਚ ਫੀਸ ਭਰ ਕੇ ਬੈਠ ਜਾਂਦੇ ਹਨ ਪਰ ਰੱਬ ਨੂੰ ਪਾਉਣ ਦਾ ਕੋਈ ਕੋਰਸ ਨਹੀਂ ਹੁੰਦਾ ਮਨ ਨੂੰ ਟਿਕਾਉਣ ਦੀ ਜੁਗਤ ਆਪ ਹੀ ਲੱਭਣੀ ਪੈਂਦੀ ਹੈ
................................ ਜੇ ਮੁਹੱਬਤ ਪੂਜਾ ਤੋਂ ਛੋਟੀ ਕੋਈ ਚੀਜ਼ ਹੁੰਦੀ ਮੋਕਸ਼ ਤੋਂ ਛੋਟਾ ਕੋਈ ਇਲਮ ਹੁੰਦੀ ਤਾਂ ਅਸੀਂ ਜ਼ਰੂਰ ਤੇਰੀਆਂ ਅੱਖਾਂ *ਚ ਅੱਖਾਂ ਪਾ ਆਖ ਦਿੰਦੇ ਅਸੀਂ ਤੈਨੂੰ ਮੁਹੱਬਤ ਕਰਦੇ ਹਾਂ ਪਰ ਮੁਹੱਬਤ ਤਾਂ ਮਹਿਬੂਬ ਦੀਆਂ ਅੱਖਾਂ ਵਰਗੀ ਚੀਜ਼ ਹੈ ਕੋਈ ਜੋ ਪੜ੍ਹੀ ਜਾ ਸਕਦੀ ਹੈ ਕੇਵਲ ਬੋਲੀ ਨਹੀਂ ਜਾ ਸਕਦੀ ।
................................... ਸੱਚੀ ਮੁਹੱਬਤ ਦੀ ਇਕੋ ਪਹਿਚਾਣ ਹੈ ਇਹ ਕਦੇ ਸਮਝੀ ਨਹੀਂ ਗਈ ਇਹ ਕਦੇ ਕਬੂਲ ਨਹੀਂ ਹੋਈ ਇਹ ਕਦੇ ਵੀ ਖਰੀਦੀ ਨਹੀਂ ਜਾ ਸਕਦੀ ਇਹ ਕਦੇ ਵੀ ਵਿਕਦੀ ਨਹੀਂ ਨਾਚ ਦੀ ਤਾਂ ਗੱਲ ਹੀ ਹੋਰ ਹੈ ਇਹ ਤਾਂ ਅੰਦਰ ਦੀ ਕੋਈ ਚੀਜ਼ ਹੈ ਉੱਥੇ ਇੱਕ ਥਿਰਕਣ ਹੁੰਦੀ ਹੈ ਬਾਹਰਲੇ ਸਾਜਾਂ ਨਾਲ ਤਾਲਮੇਲ ਬੈਠਦੇ ਹੀ ਸਾਡਾ ਸਰੀਰ ਵਿੱਚ ਵਿਚਾਲੇ ਆ ਜਾਂਦਾ ਹੈ
................................................. ਮੇਰੇ ਅੰਦਰ ਤਾਂ ਕਿੰਨੇ ਹੀ ਲੰਬੇ ਕਾਲੇ ਚੋਲਿਆਂ ਵਾਲੇ ਸੰਤਾਂ ਵਰਗੇ ਲੋਕ ਗੋਲ -ਗੋਲ ਘੁੰਮਦੇ ਹਨ ਜੋ ਉਨ੍ਹਾਂ ਦੇ ਪੈਰਾਂ ਨਾਲ ਧੂੜ ਉਠਦੀ ਹੈ ਉਸ ਨਾਲ ਚਿਹਰੇ ਢਕ ਜਾਂਦੇ ਹਨ ਉਥੇ ਹਰ ਰੰਨ ਕੰਨਿਆ ਵਿੱਚ ਬਦਲਦੀ ਹੈ
............................................... ਤੇ ਸਾਡਾ ਸਿਰ ਤਾਂ ਕਤਲਗਾਹ ਹੈ ਸਾਡੀਆਂ ਕਿੰਨੀਆਂ ਹੀ ਇੱਛਾਵਾਂ ਸਾਡੇ ਕਿੰਨੇ ਹੀ ਸੁਪਨੇ *ਤੇ ਕਿੰਨੇ ਹੀ ਫੁੱਲਾਂ ਵਰਗੇ ਖਿਆਲ ਇਹ ਕਿੰਨਾ ਹੀ ਸਾਰਾ ਕੁਝ ਸਾਡੇ ਹੀ ਜਿ਼ਹਨ ਵਿੱਚ ਝਟਕਾ ਦਿੱਤਾ ਜਾਂਦਾ ਹੈ ।
...............................
.............................. ਬਹੁਤ ਵੱਡੀ ਮੁਹੱਬਤ ਨਾਲ : ਤੇਰਾ ਸੁਖਵੀਰ ਸਿੰਘ ਸੂਹੇ ਅੱਖਰ pl. share