JAGO SIKHO JAGO (ਜਾਗੋ☬ਸਿੱਖੋ☬ਜਾਗੋ)

JAGO SIKHO JAGO (ਜਾਗੋ ਸਿੱਖੋ ਜਾਗੋ) ਗਰੁਪ ਚੇ ਨਵੇ ਆਏ ਸਾਰੇ ਮੈਬਰਾਂ ਦਾ ਸਵਾਗਤ ਅਤੇ ਧੰਨਵਾਦ... ਇਹ ਗਰੁਪ ਬਨਾਉਣ ਦਾ ਕਾਰਨ ,ਦਸ ਨੰਬਰੀ ਕਿਸਮ ਦੇ ਲੋਕਾ ਵਲੋ ਬਚਿਤਰ ਨਾਟਕ ਕਿਤਾਬ ( ਅਖੌਤੀ ਦਸਮ ਗ੍ਰੰਥ ਪੁਸਤਕ ) (ੳਰਫ਼ ਦਸ ਨੰਬਰੀ ਕਿਤਾਬ) ਜੋ ਸਾਕਤ ਮਤੀ ਕਵੀਆਂ ਦੀ ਰਚਨਾਂ ਹੈ ਇਸ ਦਾ ਸਿੱਖ ਕੌਮ ਨਾਲ ਕਿਸੇ ਕਿਸਮ ਦਾ ਕੋਈ ਸਬੰਧ (ਮੇਲ) ਨਹੀ ਹੈ | ਇਸ ਦਸ ਨੰਬਰੀ ਗੰਦ ਕਿਤਾਬ ਦੀਆ ਅਸ਼ਲੀਲ ਅਤੇ ਬਕਵਾਸ ਕਵਿਤਾਵਾਂ ਨੂੰ ਗੁਰਬਾਣੀ ਬਣਾਕੇ ਗੁਰੂ ਗ੍ੰਥ ਸਾਹਿਬ ਦੇ ਨਾਲ ਰੱਖ ਦਿੱਤਾ ਹੈ । ਜੋ ਕਿ ਗਲਤ ਹੈ ਸਿੱਖਾ ਦਾ ਇੱਕ ਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ... ਤਨੁ ਮਨੁ ਥੀਵੈ ਹਰਿਐ || ੧ || (1429)੧੪੨੯ ਪੰਨੇ (ਅੰਗ) ਹੀ ਪ੍ਰਰਮਾਣਕ ਸਿੱਖ ਗੁਰੂ ਹਨ, ਗੁਰਬਾਣੀ ਹਨ, ਸਿੱਖ ਇਤਹਾਸ ਹਨ, ਸਿੱਖ ਸਿਧਾਂਤ ਹਨ ਅਤੇ ਸਿੱਖ ਰਹਿਤ ਮਰਿਆਦਾ ਹਨ । (1945)੧੯੪੫ ਵਿਚ ਤਿਆਰ ਕੀਤੀ ਰਹਿਤ ਮਰਿਆਦਾ ਵਿਚ ਤਿੰਨ ਕਵਿਤਾਵਾਂ ਨੂੰ ਗੁਰੂ ਭਾਂਵ ਗੁਰਬਾਣੀ ਬਣਾ ਦਿੱਤਾ ਹੈ ਅਤੇ ਪੂਰੈ ਗੁਰੂ ਦੀ ਸੰਪੂਰਣਤਾ ਤੇ ਸਵਾਲੀਆ ਚਿੰਨ ਲਾ ਦਿੱਤਾ ਹੈ । ਜੋ ਗੱਲ ਗੁਰਬਾਣੀ ਦੀ ਕੱਸਵੱਟੀ ਤੇ ਪੂਰੀ ਨਹੀ ੳੱਤਰਦੀ ਉਹ ਸਿੱਖ ਰਹਿਤ ਕਿਸ ਤਰਾ ਹੋ ਸਕਦੀ ਆਂ । ਅਖੌਤੀ ਸਾਧ ਸੰਤ ਇਸ ਦਸ ਨੰਬਰੀ ਗੰਦ ਦੀ ਹੀ ਦੇਣ ਆਂ ਕਿੳਕੇ ਇਸ ਵਿਚ ਦੇਹ ਪੂਜਾ ਤੇ ਜੋਰ ਦਿਤਾ ਹੈ ।ਅਵਤਾਰ-ਵਾਦ ਤੇ ਕਰਮਕਾਂਡਾ ਤੇ ਮਤਿਹਾਸਕ ਕਹਾਣੀਆ ਤੇ ਜੋਰ ਦਿੱਤਾ ਹੈ... ਜੋ ਕਿ ਸਬਦ ਗੁਰੂ ਵਾਲੀ ਗੱਲ ਨੂੰ ਰੱਦ ਕਰਦਾ ਹੈ । ਜੇ ਸਮਾਂ ਰਹਿਦੇ ਇਸ ਅਖੌਤੀ ਦਸਮ ਗ੍ਰੰਥ ਨੂੰ ਗੁਰੂਘਰਾ ਚੋ ਬਾਹਰ ਨਾ ਸੁਟਿਆ ਤਾ ਅਉਣ ਵਾਲੀਆ ਪੀੜੀਆਂ ਸਿੱਖਾ ਦੇ ਦੋ ਗੁਰੂ ਮਨ ਲੈਣਗੀਆ ਅਤੇ ਸਿੱਖ ੴ (ONE GOD) ਦੇ ਇੱਕ ਦੇ ਸਿਧਾਂਤ ਤੋ ਟੁੱਟ ਜਾਣਗੀਆਂ । ਸਿੱਖ ਬਸ ਹਿੰਦੂ ਬਣਕੇ ਰਹਿ ਜਾਣਗੇ ਉਨਾਂ ਦੇ ਅੰਦਰ ਅਜਾਦੀ ਦੀ ਵੱਖਰੀ ਕੌਮ ਹੋਣ ਦੀ ਅਤੇ ਅਪਣੇ ਖ਼ਾਲਸਾ ਰਾਜ ਦੀ ਇੱਛਾ ਮਰ ਜਾਵੇਗੀ । ਬੁਧ ਅਤੇ ਜੈਨ ਧਰਮ ਦੀ ਤਰਾ ਸਿੱਖ ਵੀ ਆਪਣੇ ਪੰਥ ਤੋ ਭੱਟਕ ਜਾਣਗੇ । ਬਿਪਰਵਾਦ ਦੇ ਰਾਹ ਤੇ ਤੁਰ ਪੈਣਗੇ ਅਸਲੋ ਟੁੱਟ ਕੇ ਖੁਆਰ ਹੋ ਜਾਣਗੇ ਜੋ ਕਿ ਪੁਜਾਰੀ ਮੁੱਢ ਤੋ ਚਾਉਦਾ ਆ ਰਿਹਾ ਹੈ... ਜਾਗੋ ਸਿੱਖੋ ਜਾਗੋ !! ਬਚਿਤਰ ਨਾਟਕ ਕਿਤਾਬ [ ਅਖੌਤੀ ਦਸਮ ਗ੍ਰੰਥ ] ਤਿਆਗੋ...
ਆਓ ਸਾਰੇ ਇਸ ਗੱਲ ਤੇ ਪਹਿਰਾ ਦੇਈਐ, ਦਸ ਨੰਬਰੀ ਗੰਦ ਸਿੱਖੀ ਚੇ ਰਹਿਣ ਨਹੀ ਦੇਣਾ, ਇੱਕ ਸੱਚੇ ਗੁਰੂ ਦੇ ਨਾਲ [ ਅਖੌਤੀ ਦਸਮ ਗ੍ਰੰਥ ] ਬਚਿਤਰ ਨਾਟਕ ਕਿਤਾਬ ਦੂਜੇ ਅਖੌਤੀ ਗੁਰੂ ਦਾ ਪੀੜਾ ਡਹਿਣ ਨਹੀ ਦੇਣਾ। ਅਖੌਤੀ ਦੇਹਧਾਰੀ ਪਾਖੰਡੀ ਸਾਧ ਸੰਤ ਨੰੂ ਰੱਬ ਬਣਕੇ ਬੈਹਿਣ ਨੀ ਦੇਣਾ, ਇਨਸਾਨੀ ਮਾਨਸਿਕਤਾ ਨੰੂ ਵਿੱਚ ਗੁਲਾਮੀ ਪੈਣ ਨੀ ਦੇਣਾ...

ਜਾਗੋ ਸਿੱਖੋ ਜਾਗੋ !! [ ਅਖੌਤੀ ਦਸਮ ਗ੍ਰੰਥ ] ਬਚਿਤਰ ਨਾਟਕ ਕਿਤਾਬ ਤਿਆਗੋ !! ਅਖੌਤੀ ਸਾਧ ਸੰਤ ਤਿਆਗੋ !! ਜਾਗੋ ਸਿੱਖੋ ਜਾਗੋ !!